Friday, January 22, 2010

पत्थर

पत्थर-पत्थर नहीं होते।
ये तो ऐसे बदनसीब होते हैं,
जिन्हें ईश्वर ने, ठोकरें खाने के लिए बनाया है।
कभी हवा, कभी पानी और कभी अपने ही साथियों की
ठोकरें खाते, बेचारे सारी उम्र भटकते रहते हैं
और अंत में उम्र बिता कर रेत हो जाते हैं।
पत्थर-पत्थर नहीं होते।
ये तो सज़ा काटने आई आत्माएं होते हैं
जिनके लिए ईश्वर ने हर तकलीफ़ का इंतज़ाम किया है
धूप,आँधी,,बारिश,बाढ़, ठोकरें और लानतें
सब कुछ इनके लिए ही होता है।
सभी कुछ झेलते-झेलते बेचारे पत्थर?
अपना पत्थरपन भी अंत में गँवा बैठते हैं।
पत्थर-पत्थर नहीं होते।
ये तो टूटी फूटी चट्टाने होते हैं।
जो कभी हवा कभी पानी के बहाव में आकर
आपस में टकरा-टकरा कर चूर-चूर होते रहते हैं।
कोई बाहरी ताक़त इन्हें कम ही तोड़ती है।
ये आपस में ही एक दूसरे को तोड़-फोड़ कर
रेत कर लेते हैं।
पत्थर-पत्थर नहीं होते।
ये तो मेरे देश के शोषित-शासित लोग होते हैं।
जिन्हें यह भी नहीं पता कि जब पत्थर मिल कर रहते हैं
तो चट्टान कहलाते हैं,
और कोई आँधी,कोई तूफ़ान, कोई बारिश या बाढ़
चट्टान का कुछ नहीं बिगाड़ सकती।
पत्थर जब एक दूसरे की हिफ़ाज़त में खड़े होते हैं
तो वक़्त की चाल धीमी पड़ जाती है।
पत्थर-बेचारे अनजान पत्थर
सिर्फ़ इतना ही जानते हैं
कि पानी या हवा के बहकावे में आकर
आपस में टकराना है।
मूर्तियां बन कर बैठे अपने ही साथियों से
धोखा खाना है।
अंततः आपस में टकरा-टकरा कर रेत हो जाना है।
पत्थर-शायद पत्थर ही होते हैं।
पगले पत्थर।

रवि कांत 'अनमोल'

मूल पंजाबी कविता

ਪੱਥਰ
ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਓਹ ਬਦਨਸੀਬ ਹੁੰਦੇ ਹਨ
ਜਿਹਨਾਂ ਨੂੰ ਰੱਬ ਨੇ ਠੋਕਰਾਂ ਖਾਣ ਲਈ ਬਨਾਇਆ ਹੈ|
ਕਦੇ ਹਵਾ ਕਦੇ ਪਾਣੀ ਤੇ ਕਦੇ ਆਪਣੇ ਹੀ ਸਾਥੀਆਂ ਦੀਆਂ
ਠੋਕਰਾਂ ਖਾਂਦੇ, ਵਿਚਾਰੇ ਸਾਰੀ ਉਮਰ ਭਟਕਦੇ ਫ਼ਿਰਦੇ ਨੇ
ਤੇ ਆਖ਼ਰ ਉਮਰ ਭੋਗ ਕੇ ਰੇਤ ਹੋ ਜਾਂਦੇ ਨੇ

ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਸਜ਼ਾ ਭੋਗਣ ਆਈਆਂ ਰੂਹਾਂ ਹੁੰਦੇ ਨੇ
ਜਿਨ੍ਹਾਂ ਲਈ ਰੱਬ ਨੇ ਹਰ ਤਸੀਹੇ ਦਾ ਇੱਤਜ਼ਾਮ ਕੀਤਾ ਹੈ|
ਧੁੱਪ, ਹਨੇਰੀ, ਬਾਰਸ਼, ਹੜ੍ਹ ਠੋਕਰਾਂ ਤੇ ਲਾਹਨਤਾਂ
ਸਾਰਾ ਕੁਝ ਇਨ੍ਹਾਂ ਲਈ ਹੀ ਹੁੰਦਾ ਹੈ|
ਸਭ ਕੁਝ ਝੱਲਦੇ-ਝੱਲਦੇ ਵਿਚਾਰੇ ਪੱਥਰ
ਆਪਣਾ ਪੱਥਰਪੁਣਾ ਵੀ ਆਖਰ ਨੂੰ ਗਵਾ ਬਹਿੰਦੇ ਨੇ|

ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਟੁੱਟੀਆਂ ਭੱਜੀਆਂ ਚੱਟਾਨਾਂ ਹੁੰਦੇ ਨੇ|
ਜਿਹੜੇ ਕਦੇ ਹਵਾ ਤੇ ਕਦੇ ਪਾਣੀ ਦੇ ਰੋੜ੍ਹ 'ਚ ਆ ਕੇ
ਆਪਸ 'ਚ ਟਕਰਾ ਟਕਰਾ ਕੇ ਚੂਰੋ-ਚੂਰ ਹੋਈ ਜਾਂਦੇ ਨੇ|
ਕੋਈ ਬਾਹਰੀ ਤਾਕਤ ਇਹਨਾਂ ਨੂੰ ਘੱਟ ਹੀ ਤੋੜਦੀ ਹੈ|
ਇਹ ਆਪਸ 'ਚ ਹੀ ਇੱਕ ਦੂਸਰੇ ਨੂੰ ਭੰਨ ਤੋੜ ਕੇ
ਰੇਤ ਕਰੀ ਜਾਂਦੇ ਨੇ|

ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਮੇਰੇ ਦੇਸ਼ ਦੇ ਸ਼ੋਸ਼ਤ ਸ਼ਾਸਿਤ ਲੋਕ ਹੁੰਦੇ ਨੇ
ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਜਦ ਪੱਥਰ ਜੁੜ ਕੇ ਬਹਿੰਦੇ ਨੇ
ਤਾਂ ਚੱਟਾਨ ਅਖਵਾਉਂਦੇ ਨੇ|
ਤੇ ਕੋਈ ਨ੍ਹੇਰੀ, ਕੋਈ ਝੱਖੜ, ਕੋਈ ਬਾਰਸ਼ ਜਾਂ ਹੜ੍ਹ
ਚੱਟਾਨ ਦਾ ਕੁਝ ਨਹੀਂ ਵਿਗਾੜ ਸਕਦਾ|
ਪੱਥਰ ਜਦ ਇੱਕ ਦੂਸਰੇ ਦੀ ਹਿਫ਼ਾਜ਼ਰ 'ਚ ਖੜੇ ਹੁੰਦੇ ਨੇ
ਤਾਂ ਵਕਤ ਦੀ ਚਾਲ ਮੱਠੀ ਪੈ ਜਾਂਦੀ ਹੈ|

ਪੱਥਰ- ਵਿਚਾਰੇ ਅਣਜਾਣ ਪੱਥਰ
ਸਿਰਫ਼ ਇਹੋ ਜਾਣਦੇ ਨੇ
ਕਿ ਪਾਣੀ ਜਾਂ ਹਵਾ ਦੇ ਬਹਿਕਾਵੇ 'ਚ ਆ ਕੇ
ਆਪਸ 'ਚ ਟਕਰਾਉਣਾ ਹੈ
ਮੂਰਤੀਆਂ ਬਣ ਆਸਨ ਤੇ ਬੈਠੇ
ਆਪਣੇ ਹੀ ਸਾਥੀਆਂ ਤੋਂ ਧੋਖਾ ਖਾਣਾ ਹੈ
ਤੇ ਆਖਰ ਆਪਸ 'ਚ ਹੀ ਟਕਰਾ ਕੇ ਰੇਤ ਹੋ ਜਾਣਾ ਹੈ|
ਪੱਥਰ- ਸ਼ਾਇਦ ਪੱਥਰ ਹੀ ਹੁੰਦੇ ਨੇ
ਝੱਲੇ ਪੱਥਰ|

1 comment:

  1. ਬਹੁਤ ਵਧਿਯਾ ਨਜ਼ਮ ਸੀ ਜੀ ਤੁਹਾਡੀ

    ReplyDelete